ਭਾਈਚਾਰਕ ਸਰੋਤ ਕੇਂਦਰ
ਅਸੀਂ ਕਿਸੇ PSPS ਤੋਂ ਪ੍ਰਭਾਵਿਤ ਕਾਊਂਟੀਆਂ ਵਿੱਚ ਦਿਨ ਦੇ ਸਮੇਂ ਡ੍ਰੌਪ-ਇਨ ਭਾਈਚਾਰਕ ਸਰੋਤ ਕੇਂਦਰ ਖੋਲ੍ਹਦੇ ਹਾਂ। ਸਮੁਦਾਇਕ ਸਰੋਤ ਸੈਂਟਰ ਦੀ ਵੀਡੀਓ ਦੇਖੋ।
- ਸਾਰੇ ਕੇਂਦਰ ਇੱਕ ADA-ਪਹੁੰਚਯੋਗ ਬਾਥਰੂਮ ਅਤੇ ਹੱਥ-ਧੋਣ ਵਾਲਾ ਸਟੇਸ਼ਨ, ਡਾਕਟਰੀ ਉਪਕਰਨਾਂ ਦੀ ਚਾਰਜਿੰਗ, ਡਿਵਾਈਸ ਚਾਰਜਿੰਗ, Wi-Fi, ਬੋਤਲ-ਬੰਦ ਪਾਣੀ ਅਤੇ ਸਨੈਕਸ ਮੁਹੱਈਆ ਕਰਦੇ ਹਨ।
- ਅੰਦਰੂਨੀ ਕੇਂਦਰ ਏਅਰ-ਕੰਡੀਸ਼ਨਿੰਗ ਜਾਂ ਹੀਟਿੰਗ, ਬੈਠਣ ਦੀ ਥਾਂ ਅਤੇ ਬਰਫ਼ ਵੀ ਮੁਹੱਈਆ ਕਰਦੇ ਹਨ।
- ਬਿਜਲੀ ‘ਤੇ ਚੱਲਣ ਵਾਲੇ ਵਾਹਨਾਂ ਨੂੰ ਚਾਰਜ ਕਰਨ ਦੀ ਸੁਵਿਧਾ ਕੇਂਦਰਾਂ ‘ਤੇ ਉਪਲਬਧ ਨਹੀਂ ਹੈ। ਕੋਈ EV ਚਾਰਜਿੰਗ ਸਟੇਸ਼ਨ ਲੱਭੋ।
- ਸੀਆਰਸੀ (CRC) ਦੇ ਬੰਦ ਹੁੰਦਿਆਂ ਹੋਇਆਂ, ਜੇਕਰ ਤੁਹਾਨੂੰ ਬਿਜਲੀ ਦੀ ਲੋੜ ਹੈ, ਇਹ ਦੇਖਣ ਲਈ ਕਿ ਕਿਸ ਖੇਤਰ ਵਿੱਚ ਬਿਜਲੀ ਉਪਲਬਧ ਹੈ, ਨਕਸ਼ਾ ਦੇਖੋ।
- ਸਹਾਇਤਾ ਅਤੇ ਸੇਵਾਵਾਂ ਬਾਰੇ ਵਧੇਰੇ ਜਾਣੋ।
ਕੀ ਤੁਸੀਂ ਜੀਵਨ-ਬਚਾਊ ਡਾਕਟਰੀ ਡਿਵਾਈਸ ਚਲਾਉਣ ਲਈ ਬਿਜਲੀ ਸਪਲਾਈ ’ਤੇ ਨਿਰਭਰ ਕਰਦੇ ਹੋ? ਕਿਸੇ PSPS ਦੌਰਾਨ ਤੁਹਾਡੇ ਇਲਾਕੇ ਵਿੱਚ ਹੋਰ ਸਹਾਇਤਾ ਉਪਲਬਧ ਹੋ ਸਕਦੀ ਹੈ। ਕਿਰਪਾ ਕਰਕੇ ਤੁਹਾਡੇ ਸਥਾਨਕ ਇੰਡੀਪੈਂਡਐਂਟ ਲਿਵਿੰਗ ਸੈਂਟਰ ਨਾਲ ਸੰਪਰਕ ਕਰੋ।
PG&E ਨੇ ਹੁਣ ਉਹਨਾਂ ਸੰਸਥਾਵਾਂ ਨਾਲ ਭਾਈਵਾਲੀ ਕਰ ਲਈ ਹੈ, ਜੋ PG&E ਕਮਿਊਨਿਟੀ ਸਰੋਤ ਕੇਂਦਰ ਤੇ ਆਉਣ ਅਤੇ ਜਾਣ ਲਈ ਪਹੁੰਚ ਸਕਣ ਅਤੇ ਕਾਰਜਸ਼ੀਲ ਜ਼ਰੂਰਤਾਂ ਵਾਲੇ ਵਿਅਕਤੀਆਂ ਨੂੰ ਪਹੁੰਚਯੋਗ ਆਵਾਜਾਈ ਪ੍ਰਦਾਨ ਕਰ ਸਕਦੇ ਹਨ।
- Vivalon (San Francisco, Marin, Sonoma, Solano, San Joaquin, Stanislaus, Amador, Calaveras, ਅਤੇ Tuolumne ਕਾਉਂਟੀ):415-847-1157
- Dignity Health Connected Living (Shasta ਕਾਉਂਟੀ): 530-226-3074, ਐਕਸਟੈਂਸ਼ਨ 4
- El Dorado Transit (El Dorado ਕਾਉੰਟੀ):530-642-5383, ਵਿਕਲਪ 4 ਚੁਣੋ
- Fresno Economic Opportunities Commission (Fresno ਕਾਉੰਟੀ):1-800-325-7433
ਵਿਕਲਪਕ ਤੌਰ ਤੇ, ਤੁਸੀਂ ਹੇਠ ਦਿਤੀਆਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ:
- 211 ਤੇ ਕਾਲ ਕਰੋ, ਇੱਕ ਗੁਪਤ, ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਸੇਵਾ ਜੋ ਤੁਹਾਨੂੰ ਸਥਾਨਕ ਆਵਾਜਾਈ ਸਰੋਤਾਂ ਨਾਲ ਜੋੜ ਸਕਦੀ ਹੈ।
- Disability Disaster Access and Resource Program ਭਾਗ ਲੈਣ ਵਾਲੇ Independent Living Centers (ILCs) ਦੁਆਰਾ ਪਹੁੰਚਯੋਗ ਆਵਾਜਾਈ ਪ੍ਰਦਾਨ ਕਰ ਸਕਦੇ ਹਨ।
- Google Maps CRCs ਲਈ ਜਨਤਕ ਆਵਾਜਾਈ ਦੇ ਰਸਤੇ ਦਿਖਾ ਸਕਦਾ ਹੈ।
ਸਾਡੇ ਗਾਹਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ, ਸਾਰੇ ਸਰੋਤ ਕੇਂਦਰ ਢੁਕਵੇਂ COVID-19 ਸਿਹਤ ਸੰਬੰਧੀ ਵਿਚਾਰਾਂ ਅਤੇ ਸੰਘੀ, ਰਾਜ ਅਤੇ ਕਾਉਂਟੀ ਦਿਸ਼ਾ-ਨਿਰਦੇਸ਼ਾਂ ਨੂੰ ਦਰਸਾਉਂਦੇ ਹਨ।
- ਚਿਹਰੇ ਨੂੰ ਢੱਕਣ ਅਤੇ ਸ਼ਰੀਰਕ ਦੂਰੀ ਬਣਾਏ ਰੱਖਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਪਰ ਇਹ ਜਰੂਰੀ ਨਹੀਂ ਹੈ।
- ਮੁਲਾਕਾਤੀਆਂ ਨੂੰ ਸਪਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ “ਲੈ ਕੇ ਜਾ ਸਕਣ”, ਲੇਕਿਨ ਸਾਈਟ ‘ਤੇ ਰਹਿਣ ਅਤੇ ਆਪਣੇ ਉਪਕਰਣਾਂ ਨੂੰ ਚਾਰਜ ਕਰਨ ਲਈ ਉਨ੍ਹਾਂ ਦਾ ਸੁਆਗਤ ਹੈ।
- ਜ਼ਿਆਦਾ ਮੰਗ ਵਾਲੇ ਮਾਮਲਿਆਂ ਵਿੱਚ, ਮੈਡੀਕਲ ਉਪਕਰਣਾਂ ਨੂੰ ਚਾਰਜ ਕਰਨ ਦੀ ਪਹਿਲ ਦਿੱਤੀ ਜਾਵੇਗੀ।
- ਸਤਹਾਂ ਨੂੰ ਨਿਯਮਤ ਤੌਰ ‘ਤੇ ਰੋਗਾਣੂ-ਮੁਕਤ ਕੀਤਾ ਜਾਂਦਾ ਹੈ।
- ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਲਈ, ਜੇਕਰ ਗਾਹਕਾਂ ਅੰਦਰ ਬਿਮਾਰੀ ਦੇ ਲੱਛਣ ਦਿਖਾਈ ਦੇ ਰਹੇ ਹਨ, ਤਾਂ ਅਸੀਂ ਉਹਨਾਂ ਨੂੰ ਕਿਸੇ ਸੈਂਟਰ ਦਾ ਦੌਰਾ ਨਾ ਕਰਨ ਲਈ ਕਹਿੰਦੇ ਹਾਂ
ਕੇਂਦਰਾਂ ਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਦੀ ਸਹੂਲਤ ਨਹੀਂ ਹੈ। EV ਚਾਰਜਿੰਗ ਸਟੇਸ਼ਨ ਲੱਭੋ।
ਸੀਆਰਸੀ (CRC) ਦੇ ਬੰਦ ਹੁੰਦਿਆਂ ਹੋਇਆਂ, ਜੇਕਰ ਤੁਹਾਨੂੰ ਬਿਜਲੀ ਦੀ ਲੋੜ ਹੈ, ਇਹ ਦੇਖਣ ਲਈ ਕਿ ਕਿਸ ਖੇਤਰ ਵਿੱਚ ਬਿਜਲੀ ਉਪਲਬਧ ਹੈ, ਨਕਸ਼ਾ ਦੇਖ।
ਧਿਆਨ ਦਿਓ: ਭਾਈਚਾਰਕ ਸਰੋਤ ਕੇਂਦਰ ਅੱਪਡੇਟ ਇਸ ਪੰਨੇ ‘ਤੇ ਕੀਤੇ ਜਾਂਦੇ ਹਨ ਅਤੇ 15 ਮਿੰਟਾਂ ਬਾਅਦ ਤੱਕ ਬਿਜਲੀ ਕੱਟ ਦੇ ਨਕਸ਼ੇ ‘ਤੇ ਦਿਖਾਈ ਦਿੰਦੇ ਹਨ।
ਬੈਕਅੱਪ ਪਾਵਰ ਅਤੇ ਰਿਪਲੇਸਮੈਂਟ ਫੂਡ
ਕਿਸੇ ਬਿਜਲੀ ਕੱਟ ਤੋਂ ਪਹਿਲਾਂ ਅਤੇ ਦੌਰਾਨ ਕੀ ਕੀਤਾ ਜਾਵੇ
ਪ੍ਰਮੁੱਖ ਸਪਲਾਈਆਂ ਆਸ-ਪਾਸ ਰੱਖੋ
- ਘਰ ਵਾਸਤੇ ਫਲੈਸ਼ਲਾਈਟਾਂ
- ਬੈਟਰੀ ਨਾਲ ਚੱਲਣ ਵਾਲਾ ਜਾਂ ਕਰੈਂਕ ਰੇਡੀਓ
- ਵੱਖ-ਵੱਖ ਆਕਾਰਾਂ ਵਾਲੀਆਂ ਬੈਟਰੀਆਂ
- ਤੁਹਾਡੇ ਲੈਂਡਲਾਈਨ ਦੇ ਕੰਮ ਨਾ ਕਰਨ ਦੀ ਸੂਰਤ ਵਿੱਚ ਬੈਕਅੱਪ ਵਜੋਂ ਮੋਬਾਈਲ ਫ਼ੋਨ
- ਨਕਦੀ ਅਤੇ ਗੈਸ ਦਾ ਭਰਿਆ ਹੋਇਆ ਟੈਂਕ
ਮਹੱਤਵਪੂਰਨ ਸੁਰੱਖਿਆ ਨੁਕਤਿਆਂ ਦੀ ਪਾਲਣਾ ਕਰੋ
- ਇੱਕ ਸੰਕਟਕਾਲੀ ਯੋਜਨਾ ਸਥਾਪਤ ਕਰਕੇ ਰੱਖੋ, ਜਿਸ ਵਿੱਚ ਪਾਲਤੂ ਜਾਨਵਰ ਵੀ ਸ਼ਾਮਲ ਹੋਣ
- ਬਿਜਲੀ ਕੱਟ ਦੌਰਾਨ ਮੋਮਬੱਤੀਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ
- ਇਹ ਜਾਣੋ ਕਿ ਆਪਣੇ ਗੈਰਾਜ ਜਾਂ ਕਿਸੇ ਵੀ ਬਿਜਲਈ ਦਰਵਾਜ਼ੇ ਨੂੰ ਹੱਥਾਂ ਨਾਲ ਕਿਵੇਂ ਖੋਲ੍ਹਣਾ ਹੈ
- ਬਿਜਲੀ ਸਪਲਾਈ ਮੁੜ-ਬਹਾਲ ਹੋਣ ’ਤੇ ਨੁਕਸਾਨ ਤੋਂ ਬਚਣ ਲਈ ਉਪਕਰਨਾਂ ਅਤੇ ਇਲੈਕਟ੍ਰਾਨਿਕ ਚੀਜ਼ਾਂ ਦਾ ਪਲੱਗ ਕੱਢ ਦਿਓ ਜਾਂ ਇਹਨਾਂ ਨੂੰ ਬੰਦ ਕਰ ਦਿਓ
- ਆਪਣੇ ਗੁਆਂਢੀਆਂ ਤੋਂ ਜਾਣਕਾਰੀ ਲਵੋ
ਕਿਸੇ ਜੈਨਰੇਟਰ ਦੀ ਵਰਤੋਂ ਕਰਦੇ ਸਮੇਂ ਸਾਵਧਾਨੀਆਂ ਵਰਤੋ
- ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰੋ
- ਵਰਤੋਂ ਕਰਨ ਤੋਂ ਪਹਿਲਾਂ ਟੈਸਟ ਕਰੋ
- ਇਸ ਨੂੰ ਅਜਿਹੀ ਜਗਹ ਸਥਾਪਤ ਕਰੋ ਜਿੱਥੇ ਇਸਦਾ ਧੂੰ-ਨਿਕਾਸ ਆਸਾਨੀ ਨਾਲ ਗੈਸਾਂ ਬਾਹਰ ਕੱਢ ਸਕੇ
- ਬਾਰਿਸ਼ ਵਿੱਚ ਪੋਰਟੇਬਲ ਜੈਨਰੇਟਰ ਨਾ ਚਲਾਓ
- ਮਕਾਨ ਦੇ ਅੰਦਰ ਈਂਧਨ ਸਟੋਰ ਨਾ ਕਰੋ