Skip to main content

ਭਾਈਚਾਰਕ ਸਰੋਤ ਕੇਂਦਰ

ਕਮਿਊਨਿਟੀ ਰੀਸੇਰਸ ਸੈਂਟਰ (Community Resource Centers, CRC) ਜਨਤਾ ਦੀ ਸੁਰੱਖਿਆ ਲਈ ਬਿਜਲੀ ਬੰਦ ਕਰਨ ਜਾਂ ਲੰਮੇ ਸਮੇਂ ਲਈ ਬਿਜਲੀ ਦਾ ਕੱਟ ਲਗਾਉਣ ਦੌਰਾਨ ਗ੍ਰਾਹਕਾਂ ਦੀ ਮਦਦ ਕਰਦੇ ਹਨ।

ਅਸੀਂ ਕਿਸੇ PSPS ਤੋਂ ਪ੍ਰਭਾਵਿਤ ਕਾਊਂਟੀਆਂ ਵਿੱਚ ਦਿਨ ਦੇ ਸਮੇਂ ਡ੍ਰੌਪ-ਇਨ ਭਾਈਚਾਰਕ ਸਰੋਤ ਕੇਂਦਰ ਖੋਲ੍ਹਦੇ ਹਾਂ। ਸਮੁਦਾਇਕ ਸਰੋਤ ਸੈਂਟਰ ਦੀ ਵੀਡੀਓ ਦੇਖੋ

  • ਸਾਰੇ ਕੇਂਦਰ ਇੱਕ ADA-ਪਹੁੰਚਯੋਗ ਬਾਥਰੂਮ ਅਤੇ ਹੱਥ-ਧੋਣ ਵਾਲਾ ਸਟੇਸ਼ਨ, ਡਾਕਟਰੀ ਉਪਕਰਨਾਂ ਦੀ ਚਾਰਜਿੰਗ, ਡਿਵਾਈਸ ਚਾਰਜਿੰਗ, Wi-Fi, ਬੋਤਲ-ਬੰਦ ਪਾਣੀ ਅਤੇ ਸਨੈਕਸ ਮੁਹੱਈਆ ਕਰਦੇ ਹਨ।
  • ਅੰਦਰੂਨੀ ਕੇਂਦਰ ਏਅਰ-ਕੰਡੀਸ਼ਨਿੰਗ ਜਾਂ ਹੀਟਿੰਗ, ਬੈਠਣ ਦੀ ਥਾਂ ਅਤੇ ਬਰਫ਼ ਵੀ ਮੁਹੱਈਆ ਕਰਦੇ ਹਨ।
  • ਬਿਜਲੀ ‘ਤੇ ਚੱਲਣ ਵਾਲੇ ਵਾਹਨਾਂ ਨੂੰ ਚਾਰਜ ਕਰਨ ਦੀ ਸੁਵਿਧਾ ਕੇਂਦਰਾਂ ‘ਤੇ ਉਪਲਬਧ ਨਹੀਂ ਹੈ। ਕੋਈ EV ਚਾਰਜਿੰਗ ਸਟੇਸ਼ਨ ਲੱਭੋ
  • ਸੀਆਰਸੀ (CRC) ਦੇ ਬੰਦ ਹੁੰਦਿਆਂ ਹੋਇਆਂ, ਜੇਕਰ ਤੁਹਾਨੂੰ ਬਿਜਲੀ ਦੀ ਲੋੜ ਹੈ, ਇਹ ਦੇਖਣ ਲਈ ਕਿ ਕਿਸ ਖੇਤਰ ਵਿੱਚ ਬਿਜਲੀ ਉਪਲਬਧ ਹੈ, ਨਕਸ਼ਾ ਦੇਖੋ।
  • ਸਹਾਇਤਾ ਅਤੇ ਸੇਵਾਵਾਂ ਬਾਰੇ ਵਧੇਰੇ ਜਾਣੋ

ਕੀ ਤੁਸੀਂ ਜੀਵਨ-ਬਚਾਊ ਡਾਕਟਰੀ ਡਿਵਾਈਸ ਚਲਾਉਣ ਲਈ ਬਿਜਲੀ ਸਪਲਾਈ ’ਤੇ ਨਿਰਭਰ ਕਰਦੇ ਹੋ? ਕਿਸੇ PSPS ਦੌਰਾਨ ਤੁਹਾਡੇ ਇਲਾਕੇ ਵਿੱਚ ਹੋਰ ਸਹਾਇਤਾ ਉਪਲਬਧ ਹੋ ਸਕਦੀ ਹੈ। ਕਿਰਪਾ ਕਰਕੇ ਤੁਹਾਡੇ ਸਥਾਨਕ ਇੰਡੀਪੈਂਡਐਂਟ ਲਿਵਿੰਗ ਸੈਂਟਰ ਨਾਲ ਸੰਪਰਕ ਕਰੋ।

ਭਾਗ ਲੈ ਰਹੇ ਇੰਡੀਪੈਂਡਐਂਟ ਲਿਵਿੰਗ ਸੈਂਟਰਜ਼ (ILCs) ਬਾਰੇ ਪਤਾ ਕਰੋ

PG&E ਨੇ ਹੁਣ ਉਹਨਾਂ ਸੰਸਥਾਵਾਂ ਨਾਲ ਭਾਈਵਾਲੀ ਕਰ ਲਈ ਹੈ, ਜੋ PG&E ਕਮਿਊਨਿਟੀ ਸਰੋਤ ਕੇਂਦਰ ਤੇ ਆਉਣ ਅਤੇ ਜਾਣ ਲਈ ਪਹੁੰਚ ਸਕਣ ਅਤੇ ਕਾਰਜਸ਼ੀਲ ਜ਼ਰੂਰਤਾਂ ਵਾਲੇ ਵਿਅਕਤੀਆਂ ਨੂੰ ਪਹੁੰਚਯੋਗ ਆਵਾਜਾਈ ਪ੍ਰਦਾਨ ਕਰ ਸਕਦੇ ਹਨ।

  • Vivalon (San Francisco, Marin, Sonoma, Solano, San Joaquin, Stanislaus, Amador, Calaveras, ਅਤੇ Tuolumne ਕਾਉਂਟੀ):415-847-1157
  • Dignity Health Connected Living (Shasta ਕਾਉਂਟੀ): 530-226-3074, ਐਕਸਟੈਂਸ਼ਨ 4
  • El Dorado Transit (El Dorado ਕਾਉੰਟੀ):530-642-5383, ਵਿਕਲਪ 4 ਚੁਣੋ
  • Fresno Economic Opportunities Commission (Fresno ਕਾਉੰਟੀ):1-800-325-7433

ਇਸਤੋਂ ਇਲਾਵਾ :

  • Colusa ਕਾਉਂਟੀ ਅਪਾਹਜ ਵਿਅਕਤੀਆਂ ਲਈ ਘਰ-ਘਰ ਜਾ ਕੇ ਯਾਤਰੀ ਸੇਵਾ ਦੀ ਪੇਸ਼ਕਸ਼ ਕਰਦੀ ਹੈ: 530-458-0287

  • Sierra ਕਾਉਂਟੀ ਦੋ ਗੈਰ-ਮੁਨਾਫ਼ਿਆਂ ਦਾ ਘਰ ਹੈ ਜੋ ਬਜ਼ੁਰਗ ਬਾਲਗਾਂ ਅਤੇ ਅਪਾਹਜ ਵਿਅਕਤੀਆਂ ਲਈ ਮੰਗ ਪ੍ਰਤੀਕਿਰਿਆ ਅਤੇ ਅਨੁਸੂਚਿਤ ਸੇਵਾ ਦੀ ਪੇਸ਼ਕਸ਼ ਕਰਦੇ ਹਨ

    • Incorporated Seniors Citizens of Sierra County (Eastern Sierra ਕਾਉੰਟੀ): 530-798-8555 (ਕਾਲ ਜਾਂ ਟੈਕਸਟ :)
    • Golden Rays Seniors Citizens (Western Sierra ਕਾਉੰਟੀ): 530-993-4770

ਵਿਕਲਪਕ ਤੌਰ ਤੇ, ਤੁਸੀਂ ਹੇਠ ਦਿਤੀਆਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ:

  • 211 ਤੇ ਕਾਲ ਕਰੋ, ਇੱਕ ਗੁਪਤ, ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਸੇਵਾ ਜੋ ਤੁਹਾਨੂੰ ਸਥਾਨਕ ਆਵਾਜਾਈ ਸਰੋਤਾਂ ਨਾਲ ਜੋੜ ਸਕਦੀ ਹੈ।
  • Disability Disaster Access and Resource Program ਭਾਗ ਲੈਣ ਵਾਲੇ Independent Living Centers (ILCs) ਦੁਆਰਾ ਪਹੁੰਚਯੋਗ ਆਵਾਜਾਈ ਪ੍ਰਦਾਨ ਕਰ ਸਕਦੇ ਹਨ।
  • Google Maps  CRCs ਲਈ ਜਨਤਕ ਆਵਾਜਾਈ ਦੇ ਰਸਤੇ ਦਿਖਾ ਸਕਦਾ ਹੈ।

ਸਾਡੇ ਗਾਹਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ, ਸਾਰੇ ਸਰੋਤ ਕੇਂਦਰ ਢੁਕਵੇਂ COVID-19 ਸਿਹਤ ਸੰਬੰਧੀ ਵਿਚਾਰਾਂ ਅਤੇ ਸੰਘੀ, ਰਾਜ ਅਤੇ ਕਾਉਂਟੀ ਦਿਸ਼ਾ-ਨਿਰਦੇਸ਼ਾਂ ਨੂੰ ਦਰਸਾਉਂਦੇ ਹਨ।

  • ਟੀਕਾਕਰਣ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਅਦਰੂਨੀ ਸਾਈਟਾਂ ‘ਤੇ ਫੇਸ ਕਵਰਿੰਗ ਪਾਉਣ ਦੀ ਜ਼ਰੂਰਤ ਹੁੰਦੀ ਹੈ।
  • ਸਪਲਾਈਆਂ ਸੌਂਪੀਆਂ ਜਾਂਦੀਆਂ ਹਨ, ਤਾਂ ਕਿ ਗਾਹਕ “ਫੜੋ ਅਤੇ ਜਾਓ” ਦੀ ਪ੍ਰਕਿਰਿਆ ਕਰ ਸਕਣ, ਪਰ ਗਾਹਕ ਸਾਈਟ ‘ਤੇ ਰਹਿਣ ਅਤੇ ਆਪਣੇ ਡਿਵਾਈਸਾਂ ਨੂੰ ਚਾਰਜ ਕਰਨ ਦੀ ਚੋਣ ਵੀ ਕਰ ਸਕਦੇ ਹਨ।
  • ਵਧੇਰੇ ਮੰਗ ਵਾਲੇ ਮਾਮਲਿਆਂ ਵਿੱਚ, ਮੈਡੀਕਲ ਡਿਵਾਈਸ ਸੰਬੰਧੀ ਚਾਰਜਿੰਗ ਨੂੰ ਪਹਿਲ ਦਿੱਤੀ ਜਾਵੇਗੀ।
  • ਸਤਹਾਂ ਨੂੰ ਨਿਯਮਤ ਤੌਰ ‘ਤੇ ਰੋਗਾਣੂ-ਮੁਕਤ ਕੀਤਾ ਜਾਂਦਾ ਹੈ।
  • ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਲਈ, ਜੇਕਰ ਗਾਹਕਾਂ ਅੰਦਰ ਬਿਮਾਰੀ ਦੇ ਲੱਛਣ ਦਿਖਾਈ ਦੇ ਰਹੇ ਹਨ, ਤਾਂ ਅਸੀਂ ਉਹਨਾਂ ਨੂੰ ਕਿਸੇ ਸੈਂਟਰ ਦਾ ਦੌਰਾ ਨਾ ਕਰਨ ਲਈ ਕਹਿੰਦੇ ਹਾਂ।
ਧਿਆਨ ਦਿਓ: ਭਾਈਚਾਰਕ ਸਰੋਤ ਕੇਂਦਰ ਅੱਪਡੇਟ ਇਸ ਪੰਨੇ 'ਤੇ ਕੀਤੇ ਜਾਂਦੇ ਹਨ ਅਤੇ 15 ਮਿੰਟਾਂ ਬਾਅਦ ਤੱਕ ਬਿਜਲੀ ਕੱਟ ਦੇ ਨਕਸ਼ੇ 'ਤੇ ਦਿਖਾਈ ਦਿੰਦੇ ਹਨ।
ਬੈਕਅੱਪ ਪਾਵਰ ਅਤੇ ਰਿਪਲੇਸਮੈਂਟ ਫੂਡ
ਬੈਕਅੱਪ ਪਾਵਰ ਵਿਕਲਪਾਂ ਅਤੇ ਨਾਲ ਹੀ PSPS ਇਵੈਂਟ ਦੌਰਾਨ ਗੁੰਮ ਹੋਏ ਭੋਜਨ ਨੂੰ ਬਦਲਣ ਦੀ ਤਰੀਕੇ ਬਾਰੇ ਹੋਰ ਜਾਣੋ। ਸਰੋਤਾਂ ਵਿੱਚ ਅਪਾਹਜਤਾ ਆਫ਼ਤ ਐਕਸੈਸ ਅਤੇ ਸਰੋਤ (Disability Disaster Access and Resources, DDAR) ਪ੍ਰੋਗਰਾਮ, ਪੋਰਟੇਬਲ ਬੈਟਰੀ ਪ੍ਰੋਗਰਾਮ (Portable Battery Program, PBP), ਸਥਾਨਕ ਫੂਡ ਬੈਂਕਾਂ ਰਾਹੀਂ ਭੋਜਨ ਬਦਲਣਾ ਅਤੇ ਹੋਰ ਬਹੁਤ ਕੁੱਝ ਸ਼ਾਮਲ ਹੈ।
ਕਿਸੇ ਬਿਜਲੀ ਕੱਟ ਤੋਂ ਪਹਿਲਾਂ ਅਤੇ ਦੌਰਾਨ ਕੀ ਕੀਤਾ ਜਾਵੇ
  • ਪ੍ਰਮੁੱਖ ਸਪਲਾਈਆਂ ਆਸ-ਪਾਸ ਰੱਖੋ

    • ਘਰ ਵਾਸਤੇ ਫਲੈਸ਼ਲਾਈਟਾਂ
    • ਬੈਟਰੀ ਨਾਲ ਚੱਲਣ ਵਾਲਾ ਜਾਂ ਕਰੈਂਕ ਰੇਡੀਓ
    • ਵੱਖ-ਵੱਖ ਆਕਾਰਾਂ ਵਾਲੀਆਂ ਬੈਟਰੀਆਂ
    • ਤੁਹਾਡੇ ਲੈਂਡਲਾਈਨ ਦੇ ਕੰਮ ਨਾ ਕਰਨ ਦੀ ਸੂਰਤ ਵਿੱਚ ਬੈਕਅੱਪ ਵਜੋਂ ਮੋਬਾਈਲ ਫ਼ੋਨ
    • ਨਕਦੀ ਅਤੇ ਗੈਸ ਦਾ ਭਰਿਆ ਹੋਇਆ ਟੈਂਕ
  • ਮਹੱਤਵਪੂਰਨ ਸੁਰੱਖਿਆ ਨੁਕਤਿਆਂ ਦੀ ਪਾਲਣਾ ਕਰੋ

    • ਇੱਕ ਸੰਕਟਕਾਲੀ ਯੋਜਨਾ ਸਥਾਪਤ ਕਰਕੇ ਰੱਖੋ, ਜਿਸ ਵਿੱਚ ਪਾਲਤੂ ਜਾਨਵਰ ਵੀ ਸ਼ਾਮਲ ਹੋਣ
    • ਬਿਜਲੀ ਕੱਟ ਦੌਰਾਨ ਮੋਮਬੱਤੀਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ
    • ਇਹ ਜਾਣੋ ਕਿ ਆਪਣੇ ਗੈਰਾਜ ਜਾਂ ਕਿਸੇ ਵੀ ਬਿਜਲਈ ਦਰਵਾਜ਼ੇ ਨੂੰ ਹੱਥਾਂ ਨਾਲ ਕਿਵੇਂ ਖੋਲ੍ਹਣਾ ਹੈ
    • ਬਿਜਲੀ ਸਪਲਾਈ ਮੁੜ-ਬਹਾਲ ਹੋਣ ’ਤੇ ਨੁਕਸਾਨ ਤੋਂ ਬਚਣ ਲਈ ਉਪਕਰਨਾਂ ਅਤੇ ਇਲੈਕਟ੍ਰਾਨਿਕ ਚੀਜ਼ਾਂ ਦਾ ਪਲੱਗ ਕੱਢ ਦਿਓ ਜਾਂ ਇਹਨਾਂ ਨੂੰ ਬੰਦ ਕਰ ਦਿਓ
    • ਆਪਣੇ ਗੁਆਂਢੀਆਂ ਤੋਂ ਜਾਣਕਾਰੀ ਲਵੋ
  • ਕਿਸੇ ਜੈਨਰੇਟਰ ਦੀ ਵਰਤੋਂ ਕਰਦੇ ਸਮੇਂ ਸਾਵਧਾਨੀਆਂ ਵਰਤੋ

    • ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰੋ
    • ਵਰਤੋਂ ਕਰਨ ਤੋਂ ਪਹਿਲਾਂ ਟੈਸਟ ਕਰੋ
    • ਇਸ ਨੂੰ ਅਜਿਹੀ ਜਗਹ ਸਥਾਪਤ ਕਰੋ ਜਿੱਥੇ ਇਸਦਾ ਧੂੰ-ਨਿਕਾਸ ਆਸਾਨੀ ਨਾਲ ਗੈਸਾਂ ਬਾਹਰ ਕੱਢ ਸਕੇ
    • ਬਾਰਿਸ਼ ਵਿੱਚ ਪੋਰਟੇਬਲ ਜੈਨਰੇਟਰ ਨਾ ਚਲਾਓ
    • ਮਕਾਨ ਦੇ ਅੰਦਰ ਈਂਧਨ ਸਟੋਰ ਨਾ ਕਰੋ