ਬਿਜਲਈ ਸ਼ਕਤੀ ਦੀ ਸੁਰੱਖਿਆ
ਜੋ ਤੁਹਾਨੂੰ ਪਹਿਲਾਂ ਜਾਣਨ ਦੀ ਲੋੜ ਹੈ
ਕਿਸੇ ਸੰਕਟਕਾਲ ਵਿੱਚ ਬਿਜਲੀ ਨੂੰ ਬੰਦ ਕਰਨਾ
ਜੇ ਤੁਹਾਡੀ ਬਿਜਲੀ ਸਪਲਾਈ ਗੁੱਲ ਹੋ ਜਾਂਦੀ ਹੈ ਤਾਂ ਕੀ ਕੀਤਾ ਜਾਵੇ
ਬਿਜਲੀ ਦੀਆਂ ਡਿੱਗੀਆਂ ਲਾਈਨਾਂ ਤੋਂ ਦੂਰ ਰਹੋ।
ਤੁਹਾਡੀ ਬਿਜਲੀ ਸਪਲਾਈ ਬੰਦ ਕਰਨਾ
- ਮੁੱਖ ਬਿਜਲਈ ਸਵਿੱਚ
- ਕਿਸੇ ਸੰਕਟਕਾਲ ਵਿੱਚ, ਆਪਣੀ ਸਮੁੱਚੀ ਰਿਹਾਇਸ਼ ਵਾਸਤੇ ਬਿਜਲੀ ਸਪਲਾਈ ਬੰਦ ਕਰਨ ਲਈ ਮੁੱਖ ਬਿਜਲਈ ਪੈਨਲ ਉੱਤੇ ਮੁੱਖ ਪਾਵਰ ਸਵਿੱਚ ਦੀ ਵਰਤੋਂ ਕਰੋ।
- ਉੱਡ ਗਏ ਫਿਊਜ਼ (Blown fuses)
- ਜੇ ਕੋਈ ਫਿਊਜ਼ ਉੱਡ ਜਾਂਦਾ ਹੈ, ਤਾਂ ਉਸ ਉਪਕਰਨ ਨੂੰ ਡਿਸਕਨੈਕਟ ਕਰ ਦਿਓ ਜਾਂ ਬੰਦ ਕਰ ਦਿਓ ਜੋ ਸਮੱਸਿਆ ਦਾ ਕਾਰਨ ਬਣਿਆ ਹੋ ਸਕਦਾ ਹੈ।
- ਕਿਸੇ ਫਿਊਜ਼ ਨੂੰ ਬਦਲਣ ਤੋਂ ਪਹਿਲਾਂ ਹਮੇਸ਼ਾ ਮੁੱਖ ਬਿਜਲਈ ਸਵਿੱਚ ਨੂੰ ਬੰਦ ਕਰ ਦਿਓ।
- ਆਪਣੀ ਰਿਹਾਇਸ਼ ਵਾਸਤੇ ਫਿਊਜ਼ ਬਾਕਸ ਜਾਂ ਸਰਕਟ ਬ੍ਰੇਕਰ ਦਾ ਪਤਾ ਲਗਾਓ।
- ਉੱਡ ਗਏ ਫਿਊਜ਼ਾਂ ਨੂੰ ਲਾਜ਼ਮੀ ਤੌਰ ’ਤੇ ਬਦਲਿਆ ਜਾਣਾ ਚਾਹੀਦਾ ਹੈ, ਮੁਰੰਮਤ ਨਹੀਂ ਕਰਨਾ ਚਾਹੀਦਾ। ਜੇ ਤੁਹਾਡੇ ਕੋਲ ਸਹੀ ਸਾਈਜ਼ ਨਹੀਂ ਹੈ, ਤਾਂ ਕਿਸੇ ਉੱਡ ਗਏ ਫਿਊਜ਼ ਨੂੰ ਉੱਚ ਐਮਪਿਰਯ ਵਾਲੇ ਫਿਊਜ਼ ਨਾਲ ਨਾ ਬਦਲੋ।
- ਸਰਕਟ ਬ੍ਰੇਕਰਾਂ ਨੂੰ ਰੀਸੈੱਟ ਕਰਨਾ
- ਸਰਕਟ ਵਿਚਲੇ ਉਪਕਰਨਾਂ ਨੂੰ ਬੰਦ ਕਰਨ ਜਾਂ ਇਹਨਾਂ ਦਾ ਪਲੱਗ ਕੱਢਣ ਤੋਂ ਬਾਅਦ, ਸਵਿੱਚ ਨੂੰ ਸਖਤੀ ਨਾਲ ਨੱਪ ਕੇ ਆਫ ਪੋਜੀਸ਼ਨ ’ਤੇ ਕਰੋ, ਅਤੇ ਫੇਰ ਦੁਬਾਰਾ ਚਾਲੂ ਕਰੋ। ਜੇ ਓਵਰਲੋਡ ਕਲੀਅਰ ਹੋ ਗਿਆ ਹੈ, ਤਾਂ ਬਿਜਲੀ ਸਪਲਾਈ ਮੁੜ ਚਾਲੂ ਹੋ ਜਾਵੇਗੀ।
- ਜੇ ਤੁਹਾਡੇ ਸਰਕਟ ਬ੍ਰੇਕਰ ਬਾਰ-ਬਾਰ ਟ੍ਰਿੱਪ ਆਫ ਹੋ ਜਾਂਦੇ ਹਨ, ਤਾਂ ਉਸ ਸਰਕਟ ਵਿਚਲੇ ਉਪਕਰਨ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ। ਜੇ ਉਪਕਰਨ ਦਾ ਪਲੱਗ ਕੱਢਿਆ ਹੋਇਆ ਹੈ ਪਰ ਸਰਕਟ ਬ੍ਰੇਕਰ ਦੁਬਾਰਾ ਫੇਰ ਟ੍ਰਿੱਪ ਆਫ ਹੋ ਜਾਂਦਾ ਹੈ, ਤਾਂ ਕਿਸੇ ਇਲੈਕਟ੍ਰਿਸ਼ਨ ਨੂੰ ਬੁਲਾਓ।
- ਜੇ ਤੁਸੀਂ ਬਿਜਲੀ ਦੀ ਕੋਈ ਡਿੱਗੀ ਹੋਈ ਲਾਈਨ ਦੇਖਦੇ ਹੋ, ਤਾਂ ਇਹ ਮੰਨ ਲਓ ਕਿ ਇਸ ਵਿੱਚ ਬਿਜਲੀ ਧਾਰਾ ਹੈ ਅਤੇ ਦੂਰ ਰਹੋ। ਇਸਦੇ ਟਿਕਾਣੇ ਦੀ ਰਿਪੋਰਟ ਕਰਨ ਲਈ ਤੁਰੰਤ 9-1-1 ਨੂੰ ਕਾਲ ਕਰੋ ਅਤੇ ਫੇਰ 1-800-743-5002 ’ਤੇ PG&E ਨੂੰ ਕਾਲ ਕਰੋ।
- ਬਿਜਲੀ ਦੀ ਕਿਸੇ ਡਿੱਗੀ ਹੋਈ ਲਾਈਨ ਦੇ ਸੰਪਰਕ ਵਿੱਚ ਕਿਸੇ ਵਿਅਕਤੀ ਜਾਂ ਚੀਜ਼ ਨੂੰ ਨਾ ਛੂਹੋ।
- ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਤੋਂ ਦੂਰ ਰੱਖੋ।
- ਬਿਜਲੀ ਦੀ ਕਿਸੇ ਡਿੱਗੀ ਹੋਈ ਲਾਈਨ ਦੇ ਉੱਪਰੋਂ ਗੱਡੀ ਨਾ ਲੰਘਾਓ।
- ਕਿਸੇ ਤੂਫਾਨ ਦੇ ਦੌਰਾਨ ਅਤੇ ਬਾਅਦ ਵਿੱਚ ਪਾਣੀ ਭਰੇ ਇਲਾਕਿਆਂ ਅਤੇ ਡਿੱਗੇ ਹੋਏ ਰੁੱਖਾਂ ਤੋਂ ਦੂਰ ਰਹੋ। ਇਹ ਇਲਾਕੇ ਕਿਸੇ ਚਾਲੂ ਬਿਜਲੀ ਧਾਰਾ ਵਾਲੀ ਲਾਈਨ ਨੂੰ ਛੁਪਾ ਰਹੇ ਹੋ ਸਕਦੇ ਹਨ।
ਜੇ ਕੋਈ ਬਿਜਲੀ ਦੀ ਲਾਈਨ ਤੁਹਾਡੀ ਕਾਰ ਨੂੰ ਛੂਹ ਜਾਂਦੀ ਹੈ
ਜੇ ਤੁਸੀਂ ਕਿਸੇ ਕਾਰ ਵਿੱਚ ਹੋ ਜਦ ਕੋਈ ਬਿਜਲੀ ਦੀ ਲਾਈਨ ਇਸ ਉੱਤੇ ਡਿੱਗ ਪੈਂਦੀ ਹੈ, ਤਾਂ ਅੰਦਰ ਹੀ ਰਹੋ। ਸਭ ਤੋਂ ਸੁਰੱਖਿਆ ਜਗਹ ਤੁਹਾਡੀ ਕਾਰ ਦੇ ਅੰਦਰ ਹੈ। ਤੁਹਾਡੀ ਕਾਰ ਦੇ ਆਸ-ਪਾਸ ਦੀ ਜ਼ਮੀਨ ਵਿੱਚੋਂ ਬਿਜਲੀ ਗੁਜ਼ਰ ਰਹੀ ਹੋ ਸਕਦੀ ਹੈ।
ਹਾਰਨ ਵਜਾਓ, ਆਪਣੀ ਖਿੜਕੀ ਦੇ ਸ਼ੀਸ਼ੇ ਥੱਲੇ ਕਰੋ ਅਤੇ ਮਦਦ ਲਈ ਰੌਲ ਪਾਓ।
ਹੋਰਨਾਂ ਨੂੰ ਦੂਰ ਰਹਿਣ ਦੀ ਚੇਤਾਵਨੀ ਦਿਓ। ਕੋਈ ਵੀ ਜੋ ਗੱਡੀ ਦੇ ਆਸ-ਪਾਸ ਕਿਸੇ ਸਾਜ਼ੋ-ਸਮਾਨ ਜਾਂ ਜ਼ਮੀਨ ਨੂੰ ਛੂੰਹਦਾ ਹੈ, ਉਹ ਜਖ਼ਮੀ ਹੋ ਸਕਦਾ ਹੈ।
9-1-1 ਨੂੰ ਕਾਲ ਕਰਨ ਲਈ ਆਪਣੇ ਸੈੱਲ ਫ਼ੋਨ ਦੀ ਵਰਤੋਂ ਕਰੋ।
ਫਾਇਰ ਡਿਪਾਰਟਮੈਂਟ, ਪੁਲਿਸ ਅਤੇ PG&E ਵਰਕਰ ਤੁਹਾਨੂੰ ਦੱਸਣਗੇ ਕਿ ਤੁਹਾਡੀ ਗੱਡੀ ਵਿੱਚੋਂ ਬਾਹਰ ਨਿਕਲਣਾ ਕਦੋਂ ਸੁਰੱਖਿਅਤ ਹੈ।
ਜੇ ਕੋਈ ਅੱਗ ਲੱਗ ਜਾਂਦੀ ਹੈ ਅਤੇ ਤੁਹਾਡੇ ਵਾਸਤੇ ਕਿਸੇ ਗੱਡੀ ਵਿੱਚੋਂ ਬਾਹਰ ਨਿਕਲਣਾ ਲਾਜ਼ਮੀ ਹੈ ਜੋ ਬਿਜਲੀ ਦੀਆਂ ਲਾਈਨਾਂ ਨੂੰ ਛੂਹ ਚੁੱਕੀ ਹੈ:
- ਢਿੱਲੇ ਕੱਪੜਿਆਂ ਨੂੰ ਉਤਾਰ ਦਿਓ।
- ਆਪਣੇ ਹੱਥਾਂ ਨੂੰ ਆਪਣੇ ਪਾਸਿਆਂ ’ਤੇ ਰੱਖੋ ਅਤੇ ਗੱਡੀ ਵਿੱਚੋਂ ਛਾਲ ਮਾਰਕੇ ਇਸ ਤਰ੍ਹਾਂ ਬਾਹਰ ਨਿਕਲੋ ਕਿ ਤੁਸੀਂ ਉਸ ਸਮੇਂ ਕਾਰ ਨੂੰ ਨਾ ਛੂਹਵੋਂ ਜਦ ਤੁਹਾਡੇ ਪੈਰ ਜ਼ਮੀਨ ’ਤੇ ਲੱਗਦੇ ਹਨ।
- ਦੋਨਾਂ ਪੈਰਾਂ ਨੂੰ ਇਕੱਠਿਆਂ ਨੇੜੇ ਰੱਖੋ ਅਤੇ ਆਪਣੇ ਪੈਰ ਉੱਪਰ ਚੁੱਕਣ ਬਗੈਰ ਗੱਡੀ ਤੋਂ ਦੂਰ ਹੋ ਜਾਓ।
- ਕਿਸੇ ਸੈੱਲ ਫ਼ੋਨ ਜਾਂ ਲੈਂਡਲਾਈਨ ਫ਼ੋਨ (hard-wired phone) ਦੀ ਵਰਤੋਂ ਕਰੋ। ਕੋਰਡਲੈੱਸ ਫ਼ੋਨ ਬਿਨਾਂ ਬਿਜਲੀ ਦੇ ਕੰਮ ਨਹੀਂ ਕਰਦੇ।
- ਬੈਟਰੀ ਨਾਲ ਚੱਲਣ ਵਾਲੀਆਂ ਫਲੈਸ਼ਲਾਈਟਾਂ ਦੀ ਵਰਤੋ ਕਰੋ, ਨਾ ਕਿ ਮੋਮਬੱਤੀਆਂ ਦੀ, ਜੋ ਅੱਗ ਲੱਗਣ ਦਾ ਜੋਖ਼ਮ ਖੜ੍ਹਾ ਕਰਦੀਆਂ ਹਨ।
- ਸਰਕਟਾਂ ਦੇ ਓਵਰਲੋਡ ਹੋਣ ਤੋਂ ਬਚਣ ਲਈ, ਸਾਰੇ ਬਿਜਲਈ ਅਤੇ ਤਾਪ-ਉਤਪਾਦਕ ਉਪਕਰਨਾਂ (ਉਦਾਹਰਨ ਲਈ ਏਅਰ ਕੰਡੀਸ਼ਨਰ, ਵਾਸ਼ਰ ਅਤੇ ਡ੍ਰਾਇਅਰ, ਅਵਨ, ਸਟੋਵ, ਕੱਪੜੇ ਪ੍ਰੈੱਸ ਕਰਨ ਵਾਲੀਆਂ ਆਇਰਨਾਂ) ਦਾ ਪਲੱਗ ਕੱਢ ਦਿਓ ਜਾਂ ਇਹਨਾਂ ਨੂੰ ਬੰਦ ਕਰ ਦਿਓ। ਇੱਕ ਵਾਰ ਜਦ ਬਿਜਲੀ ਸਪਲਾਈ ਮੁੜ ਬਹਾਲ ਹੋ ਜਾਂਦੀ ਹੈ ਤਾਂ ਓਵਰਲੋਡ ਸਰਕਟ ਅੱਗ ਲੱਗਣ ਦਾ ਜੋਖ਼ਮ ਹੋ ਸਕਦੇ ਹਨ।
- ਉਹਨਾਂ ਟੈਲੀਵਿਜ਼ਨਾਂ ਅਤੇ ਕੰਪਿਊਟਰਾਂ ਦਾ ਪਲੱਗ ਕੱਢ ਦਿਓ ਜੋ ਉਸ ਸਮੇਂ ਵਰਤੋਂ ਵਿੱਚ ਸਨ ਜਦ ਬਿਜਲੀ ਸਪਲਾਈ ਚਲੀ ਗਈ ਸੀ।
- ਕੋਈ ਇੱਕ ਲੈਂਪ ਚਾਲੂ ਰੱਖੋ ਤਾਂ ਜੋ ਤੁਹਾਨੂੰ ਬਿਜਲੀ ਸਪਲਾਈ ਵਾਪਸ ਆਉਂਦੀ ਹੈ ’ਤੇ ਪਤਾ ਚੱਲ ਜਾਵੇ।
- ਰੀਫਰਿਜਰੇਟਰ ਅਤੇ ਫ੍ਰੀਜ਼ਰ ਦੇ ਦਰਵਾਜ਼ੇ ਬੰਦ ਰੱਖੋ, ਅਤੇ ਭੋਜਨ ਨੂੰ ਸਾਂਭਕੇ ਰੱਖਣ ਲਈ ਬਰਫ਼ ਦੇ ਵਾਧੂ ਕੰਟੇਨਰ ਅੰਦਰ ਰੱਖੋ। ਪੂਰੀ ਤਰ੍ਹਾਂ ਭਰਿਆ ਫ੍ਰੀਜ਼ਰ ਵਧੇਰੇ ਲੰਬੇ ਸਮੇਂ ਤੱਕ ਠੰਢਾ ਰਹੇਗਾ।
- ਜੇ ਤੁਹਾਡੇ ਕੋਲ ਕੋਈ ਅਲਾਰਮ ਪ੍ਰਣਾਲੀ ਹੈ ਤਾਂ ਅਲਾਰਮ ਕੰਪਨੀ ਨੂੰ ਸੂਚਿਤ ਕਰੋ। ਬਿਜਲੀ ਗੁੱਲ ਹੋਣ ਨਾਲ ਉਪਕਰਨ ਪ੍ਰਭਾਵਿਤ ਹੋ ਸਕਦੇ ਹਨ।
- ਜਦ ਹਾਲਤਾਂ ਵਾਪਸ ਸਾਧਾਰਨ ਹੋ ਜਾਂਦੀਆਂ ਹਨ ਤਾਂ ਆਪਣੇ ਉਪਕਰਨਾਂ ਨੂੰ ਇੱਕ-ਇੱਕ ਕਰਕੇ ਚਾਲੂ ਕਰੋ।
- ਬਿਜਲੀ ਸਪਲਾਈ ਮੁੜ-ਬਹਾਲ ਹੋਣ ਦੇ ਬਾਅਦ, ਕਲਾੱਕ (ਘੜੀਆਂ), ਥਰਮੋਸਟੈਟਾਂ ਅਤੇ ਹੋਰ ਪ੍ਰੋਗਰਾਮ ਕੀਤੇ ਗਏ ਉਪਕਰਨਾਂ ਨੂੰ ਰੀਸੈੱਟ ਕਰੋ।
- ਆਪਣੇ ਜੈਨਰੇਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਨਿਰਮਾਤਾ ਦੀਆਂ ਸਾਰੀਆਂ ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਇਹਨਾਂ ਦੀ ਪਾਲਣਾ ਕਰੋ ਤਾਂ ਜੋ ਤੁਹਾਨੂੰ ਅਤੇ ਹੋਰਨਾਂ ਨੂੰ ਗੰਭੀਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
- ਯਕੀਨੀ ਬਣਾਓ ਕਿ ਤੁਹਾਡੇ ਜੈਨਰੇਟਰ ਉੱਤੇ ਕੁੱਲ ਬਿਜਲਈ ਲੋਡ ਨਿਰਮਾਤਾ ਦੀ ਰੇਟਿੰਗ ਨਾਲੋਂ ਵੱਧ ਨਹੀਂ ਹੋਵੇਗਾ।
- ਯਕੀਨੀ ਬਣਾਓ ਕਿ ਤੁਹਾਡੇ ਜੈਨਰੇਟਰ ਦਾ ਧੂੰਆਂ-ਨਿਕਾਸ ਸੁਰੱਖਿਅਤ ਤਰੀਕੇ ਨਾਲ ਗੈਸਾਂ ਬਾਹਰ ਕੱਢੇਗਾ।
- ਸਭ ਤੋਂ ਘੱਟ ਵਾਟ ਵਾਲੇ ਲਾਈਟ ਬਲਬਾਂ ਦੀ ਵਰਤੋਂ ਕਰੋ ਜੋ ਰੋਸ਼ਨੀ ਦਾ ਇੱਕ ਸੁਰੱਖਿਅਤ ਪੱਧਰ ਪ੍ਰਦਾਨ ਕਰਾਉਂਦੇ ਹਨ। ਜਿੰਨਾ ਜ਼ਿਆਦਾ ਤੁਹਾਡੇ ਜੈਨਰੇਟਰ ਉੱਤੇ ਲੋਡ ਹੋਵੇਗਾ, ਓਨਾ ਹੀ ਇਹ ਵਧੇਰੇ ਈਂਧਨ ਦੀ ਵਰਤੋਂ ਕਰੇਗਾ।
- ਤਾਰਾਂ ਨੂੰ ਪਾਸੇ ਰੱਖੋ ਤਾਂ ਜੋ ਇਹ ਅੜ੍ਹਕਣ ਦਾ ਜੋਖ਼ਮ ਖੜ੍ਹਾ ਨਾ ਕਰਨ, ਖਾਸ ਕਰਕੇ ਮੱਧਮ ਰੋਸ਼ਨੀ ਵਾਲੇ ਦਲਾਨਾਂ ਜਾਂ ਹਾਲਾਂ ਵਿੱਚ। ਕਦੇ ਵੀ ਤਾਰਾਂ ਨੂੰ ਮੈਟਾਂ ਜਾਂ ਗਲੀਚਿਆਂ ਹੇਠੋਂ ਦੀ ਨਾ ਗੁਜ਼ਾਰੋ ਜਿੱਥੇ ਗਰਮੀ ਪੈਦਾ ਹੋ ਸਕਦੀ ਹੈ ਜਾਂ ਨੁਕਸਾਨੀਆਂ ਗਈਆਂ ਤਾਰਾਂ ਧਿਆਨ ਵਿੱਚ ਆਉਣੋਂ ਖੁੰਝ ਸਕਦੀਆਂ ਹਨ।
- ਐਕਸਟੈਨਸ਼ਨ ਤਾਰਾਂ ਲਾਜ਼ਮੀ ਤੌਰ ’ਤੇ ਉਚਿਤ ਸਾਈਜ਼ ਦੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਬਿਜਲਈ ਲੋਡ ਸਹਿਣ ਕਰ ਸਕਣ। ਓਵਰਲੋਡ ਤਾਰਾਂ ਹੱਦੋਂ ਵੱਧ ਗਰਮ ਹੋ ਸਕਦੀਆਂ ਹਨ ਅਤੇ ਅੱਗਾਂ ਦਾ ਕਾਰਨ ਬਣ ਸਕਦੀਆਂ ਹਨ ਜਾਂ ਉਪਕਰਨਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਨੋਟ: ਗਲਤ ਤਰੀਕੇ ਨਾਲ ਸਥਾਪਤ ਕੀਤੇ ਜਾਂ ਚਲਾਏ ਗਏ ਜੈਨਰੇਟਰ ਕਰਕੇ ਲੱਗਣ ਵਾਲੀਆਂ ਸੱਟਾਂ ਜਾਂ ਜਾਇਦਾਦ ਨੂੰ ਨੁਕਸਾਨ ਵਾਸਤੇ ਤੁਸੀਂ ਜ਼ਿੰਮੇਵਾਰ ਹੋ।
ਪੱਕੇ ਤੌਰ ’ਤੇ ਸਟੈਂਡਬਾਈ ਜੈਨਰੇਟਰ
- ਜਦ ਕਿਸੇ ਜੈਨਰੇਟਰ ਨੂੰ ਪੱਕੇ ਤੌਰ ’ਤੇ ਕਿਸੇ ਗਾਹਕ ਦੀ ਬਿਜਲਈ ਪ੍ਰਣਾਲੀ ਨਾਲ ਕਨੈਕਟ ਕੀਤਾ ਜਾਂਦਾ ਹੈ, ਤਾਂ ਇਹ ਇਮਾਰਤ ਦੀਆਂ ਤਾਰਾਂ ਵਿੱਚ ਬਿਜਲੀ ਧਾਰਾ ਦਾ ਸੰਚਾਰ ਕਰਦਾ ਹੈ। ਇਸ ਕਿਸਮ ਦੀ ਸਥਾਪਨਾ ਵਾਸਤੇ ਇੱਕ ਡੀਵਾਈਸ ਦੀ ਲੋੜ ਹੁੰਦੀ ਹੈ ਜੋ ਜੈਨਰੇਟਰ ਨੂੰ PG&E ਦੀਆਂ ਪਾਵਰ ਲਾਈਨਾਂ ਨਾਲ ਕਨੈਕਟ ਹੋਣ ਤੋਂ ਰੋਕਦੀ ਹੈ।
ਨੋਟ: ਸਿਰਫ਼ ਇੱਕ ਯੋਗਤਾ-ਪ੍ਰਾਪਤ ਪੇਸ਼ੇਵਰ ਜਿਵੇਂ ਕਿ ਕਿਸੇ ਲਾਇਸੰਸਧਾਰਕ ਬਿਜਲੀ ਠੇਕੇਦਾਰ ਨੂੰ ਹੀ ਪੱਕੇ ਤੌਰ ’ਤੇ ਸਟੈਂਡਬਾਈ ਜੈਨਰੇਟਰ ਸਥਾਪਤ ਕਰਨਾ ਚਾਹੀਦਾ ਹੈ।
ਪੋਰਟੇਬਲ ਜੈਨਰੇਟਰ
- ਪੋਰਟੇਬਲ ਜੈਨਰੇਟਰ ਕੇਵਲ ਚੋਣਵੇਂ ਉਪਕਰਨਾਂ ਜਾਂ ਲੈਂਪਾਂ ਨੂੰ ਕਨੈਕਟ ਕਰਨ ਲਈ ਹੀ ਡਿਜ਼ਾਈਨ ਕੀਤੇ ਜਾਂਦੇ ਹਨ। ਪੋਰਟੇਬਲ ਜੈਨਰੇਟਰਾਂ ਨੂੰ ਕਦੇ ਵੀ ਸਿੱਧੇ ਤੌਰ ’ਤੇ ਕਿਸੇ ਇਮਾਰਤ ਦੀ ਤਾਰਾਂ ਦੀ ਪ੍ਰਣਾਲੀ ਨਾਲ ਕਨੈਕਟ ਨਹੀਂ ਕਰਨਾ ਚਾਹੀਦਾ।
ਨੋਟ: ਕਨੂੰਨ ਗਾਹਕਾਂ ਨੂੰ ਕਿਸੇ ਸਥਾਈ ਜਾਂ ਪੋਰਟੇਬਲ ਜੈਨਰੇਟਰ ਨੂੰ ਕਿਸੇ ਹੋਰ ਪਾਵਰ ਸਰੋਤ, ਜਿਵੇਂ ਕਿ PG&E ਦੀਆਂ ਪਾਵਰ ਲਾਈਨਾਂ ਨਾਲ ਕਨੈਕਟ ਕਰਨ ਦੀ ਮਨਾਹੀ ਕਰਦਾ ਹੈ। ਜੇ ਤੁਹਾਡੇ ਕੋਲ ਕੋਈ ਜੈਨਰੇਟਰ ਹੈ ਅਤੇ ਤੁਸੀਂ ਇਸਨੂੰ ਚਲਾਉਂਦੇ ਹੋ, ਤਾਂ ਤੁਸੀਂ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋ ਕਿ ਤੁਹਾਡੇ ਯੂਨਿਟ ਤੋਂ ਮਿਲਣ ਵਾਲੀ ਬਿਜਲੀ “ਬੈਕ ਫੀਡ” (“back feed”) ਨਾ ਕਰੇ ਜਾਂ PG&E ਦੀਆਂ ਪਾਵਰ ਲਾਈਨਾਂ ਤੱਕ ਨਾ ਜਾਵੇ। ਜੇ ਤੁਸੀਂ ਆਪਣੇ ਜੈਨਰੇਟਰ ਨੂੰ ਠੀਕ ਤਰ੍ਹਾਂ ਨਹੀਂ ਚਲਾਉਂਦੇ, ਤਾਂ ਤੁਸੀਂ ਆਪਣੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਆਪਣੀ ਜ਼ਿੰਦਗੀ ਅਤੇ ਤੁਹਾਡੇ ਇਲਾਕੇ ਵਿੱਚ ਪਾਵਰ ਲਾਈਨਾਂ ’ਤੇ ਕੰਮ ਕਰ ਰਹੇ ਹੋ ਸਕਦੇ PG&E ਦੇ ਲਾਈਨ ਵਰਕਰਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾਉਣ ਦਾ ਜੋਖ਼ਮ ਉਠਾਉਂਦੇ ਹੋ।