PG&E Outage Center - ਸੁਰੱਖਿਆSkip to main content

ਜਨਤਕ‏‎ ‏ਸਲਾਮਤੀ‏‎ ‏ਲਈ‏‎ ‏ਬਿਜਲੀ‏ ਕੱਟ (Public Safety Power Shutoff)

ਜਨਤਾ ਦੀ ਸਲਾਮਤੀ ਵਾਸਤੇ, ਅਸੀਂ ਉਸ ਸਮੇਂ ਬਿਜਲੀ ਸਪਲਾਈ ਬੰਦ ਕਰ ਸਕਦੇ ਹਾਂ ਜਦ ਤੇਜ਼ ਝੌਂਕੇ ਵਾਲੀਆਂ ਹਵਾਵਾਂ ਅਤੇ ਖੁਸ਼ਕ ਹਾਲਤਾਂ, ਅਤੇ ਨਾਲ ਹੀ ਅੱਗ ਲੱਗਣ ਦੇ ਵਧੇ ਹੋਏ ਖਤਰੇ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। ਇਸਨੂੰ “ਜਨਤਕ ਸਲਾਮਤੀ ਲਈ ਬਿਜਲੀ ਕੱਟ” ਜਾਂ “PSPS” ਕਿਹਾ ਜਾਂਦਾ ਹੈ। ਸਾਡੇ ਵੱਲੋਂ ਬਿਜਲੀ ਸਪਲਾਈ ਬੰਦ ਕਰਨ ਤੋਂ ਪਹਿਲਾਂ, ਜਦ ਵੀ ਸੰਭਵ ਹੋਇਆ, ਅਸੀਂ ਪ੍ਰਭਾਵਿਤ ਹੋਣ ਵਾਲੇ ਗਾਹਕਾਂ ਨੂੰ ਈਮੇਲ ਕਰਾਂਗੇ, ਫ਼ੋਨ ਕਰਾਂਗੇ ਜਾਂ ਲਿਖਤੀ-ਸੰਦੇਸ਼ ਭੇਜਾਂਗੇ।
PSPS ਵਰਤਾਰੇ ਬਾਰੇ ਜਾਣਕਾਰੀ ਪ੍ਰਾਪਤ ਕਰੋ
ਜੇ ਸੁਰੱਖਿਆ ਵਾਸਤੇ ਬਿਜਲੀ ਕੱਟ ਲਗਾਉਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਘਟਨਾ ਤੋਂ ਪਹਿਲਾਂ ਅਤੇ ਦੌਰਾਨ ਅਸੀਂ ਬਕਾਇਦਾ ਤੌਰ ’ਤੇ ਅੱਪਡੇਟ ਪੋਸਟ ਕਰਾਂਗੇ। ਇਹ ਜਾਣੋ ਕਿ ਕੀ ਤੁਹਾਡਾ ਪਤਾ ਪ੍ਰਭਾਵਿਤ ਹੋ ਸਕਦਾ ਹੈ,ਉਸ ਸਮੇਂ ਜਦ ਬਿਜਲੀ ਬੰਦ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਅਤੇ ਮੁੜ-ਬਹਾਲੀ ਦਾ ਅਨੁਮਾਨਿਤ ਸਮਾਂ ਅਤੇ ਹੋਰ ਕਈ ਚੀਜ਼ਾਂ।
PSPS ਘਟਨਾ ਵਾਲਾ ਪੰਨਾ ਦੇਖੋ
ਕੀ ਤੁਸੀਂ ਮੈਡੀਕਲ ਲੋੜਾਂ ਵਾਸਤੇ ਬਿਜਲੀ ’ਤੇ ਨਿਰਭਰ ਕਰਦੇ ਹੋ?.
ਜੇ PG&E ਤੁਹਾਨੂੰ ਸੂਚਿਤ ਕਰਦੀ ਹੈ ਕਿ ਬਿਜਲੀ ਕੱਟ ਲੱਗਣਾ ਸੰਭਵ ਹੈ ਤਾਂ ਕਾਰਵਾਈ ਕਰਨ ਲਈ ਤਿਆਰ ਰਹੋ। ਬਿਜਲੀ ਕੱਟ ਦੌਰਾਨ ਸੰਕਟਕਾਲੀ ਫ਼ੋਨ ਨੰਬਰ ਨੇੜੇ ਰੱਖੋ ਅਤੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਨਾਲ ਰਹਿਣ ’ਤੇ ਵਿਚਾਰ ਕਰੋ। ਉਪਲਬਧ ਸਰੋਤਾਂ ਬਾਬਤ ਸਥਾਨਕ ਅਥਾਰਟੀਆਂ ਕੋਲੋਂ ਪੁੱਛਗਿੱਛ ਕਰੋ।
ਹੋਰ ਜਾਣਕਾਰੀ ਲੈਣ ਲਈ ਦੇਖੋ: ‘ਬਿਜਲੀ ਕੱਟ ਵਾਸਤੇ ਤਿਆਰੀ ਕਰੋ’ (PREPARE FOR POWER DOWN)
PSPS ਦੌਰਾਨ ਸਹਾਇਤਾ ਅਤੇ ਸੇਵਾਵਾਂ।
ਕਿਸੇ Public Safety Power Shutoff (PSPS) ਦੌਰਾਨ ਮੈਡੀਕਲ, ਆਸਰਾ, ਭੋਜਨ ਅਤੇ ਹੋਰ ਮੁਫ਼ਤ ਸਹਾਇਤਾ। ਇਹ ਸੇਵਾਵਾਂ ਸਾਡੀ ਅਪਾਹਜ ਅਤੇ ਬਿਰਧ ਆਬਾਦੀ ਲਈ ਹਨ
ਇਨ੍ਹਾਂ ਸੇਵਾਵਾਂ ਤੱਕ ਪਹੁੰਚ ਕਰਨ ਦੇ ਤਰੀਕੇ ਅਤੇ ਹੋਰ ਵੀ ਬਹੁਤ ਕੁਝ ਬਾਰੇ ਜਾਣੋ

ਕਿਸੇ ਬਿਜਲੀ ਕੱਟ ਤੋਂ ਪਹਿਲਾਂ ਅਤੇ ਦੌਰਾਨ ਕੀ ਕੀਤਾ ਜਾਵੇ

  • ਪ੍ਰਮੁੱਖ ਸਪਲਾਈਆਂ ਆਸ-ਪਾਸ ਰੱਖੋ
    • ਘਰ ਵਾਸਤੇ ਫਲੈਸ਼ਲਾਈਟਾਂ
    • ਬੈਟਰੀ ਨਾਲ ਚੱਲਣ ਵਾਲਾ ਜਾਂ ਕਰੈਂਕ ਰੇਡੀਓ
    • ਵੱਖ-ਵੱਖ ਆਕਾਰਾਂ ਵਾਲੀਆਂ ਬੈਟਰੀਆਂ
    • ਤੁਹਾਡੇ ਲੈਂਡਲਾਈਨ ਦੇ ਕੰਮ ਨਾ ਕਰਨ ਦੀ ਸੂਰਤ ਵਿੱਚ ਬੈਕਅੱਪ ਵਜੋਂ ਮੋਬਾਈਲ ਫ਼ੋਨ
    • ਨਕਦੀ ਅਤੇ ਗੈਸ ਦਾ ਭਰਿਆ ਹੋਇਆ ਟੈਂਕ
  • ਮਹੱਤਵਪੂਰਨ ਸੁਰੱਖਿਆ ਨੁਕਤਿਆਂ ਦੀ ਪਾਲਣਾ ਕਰੋ
    • ਇੱਕ ਸੰਕਟਕਾਲੀ ਯੋਜਨਾ ਸਥਾਪਤ ਕਰਕੇ ਰੱਖੋ, ਜਿਸ ਵਿੱਚ ਪਾਲਤੂ ਜਾਨਵਰ ਵੀ ਸ਼ਾਮਲ ਹੋਣ
    • ਬਿਜਲੀ ਕੱਟ ਦੌਰਾਨ ਮੋਮਬੱਤੀਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ
    • ਇਹ ਜਾਣੋ ਕਿ ਆਪਣੇ ਗੈਰਾਜ ਜਾਂ ਕਿਸੇ ਵੀ ਬਿਜਲਈ ਦਰਵਾਜ਼ੇ ਨੂੰ ਹੱਥਾਂ ਨਾਲ ਕਿਵੇਂ ਖੋਲ੍ਹਣਾ ਹੈ
    • ਬਿਜਲੀ ਸਪਲਾਈ ਮੁੜ-ਬਹਾਲ ਹੋਣ ’ਤੇ ਨੁਕਸਾਨ ਤੋਂ ਬਚਣ ਲਈ ਉਪਕਰਨਾਂ ਅਤੇ ਇਲੈਕਟ੍ਰਾਨਿਕ ਚੀਜ਼ਾਂ ਦਾ ਪਲੱਗ ਕੱਢ ਦਿਓ ਜਾਂ ਇਹਨਾਂ ਨੂੰ ਬੰਦ ਕਰ ਦਿਓ
    • ਆਪਣੇ ਗੁਆਂਢੀਆਂ ਤੋਂ ਜਾਣਕਾਰੀ ਲਵੋ
  • ਕਿਸੇ ਜੈਨਰੇਟਰ ਦੀ ਵਰਤੋਂ ਕਰਦੇ ਸਮੇਂ ਸਾਵਧਾਨੀਆਂ ਵਰਤੋ
    • ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰੋ
    • ਵਰਤੋਂ ਕਰਨ ਤੋਂ ਪਹਿਲਾਂ ਟੈਸਟ ਕਰੋ
    • ਇਸ ਨੂੰ ਅਜਿਹੀ ਜਗਹ ਸਥਾਪਤ ਕਰੋ ਜਿੱਥੇ ਇਸਦਾ ਧੂੰ-ਨਿਕਾਸ ਆਸਾਨੀ ਨਾਲ ਗੈਸਾਂ ਬਾਹਰ ਕੱਢ ਸਕੇ
    • ਬਾਰਿਸ਼ ਵਿੱਚ ਪੋਰਟੇਬਲ ਜੈਨਰੇਟਰ ਨਾ ਚਲਾਓ
    • ਮਕਾਨ ਦੇ ਅੰਦਰ ਈਂਧਨ ਸਟੋਰ ਨਾ ਕਰੋ

ਕੋਈ ਵੀ ਇੱਕ ਕਾਰਕ ‘ਜਨਤਕ ਸਲਾਮਤੀ ਲਈ ਬਿਜਲੀ ਕੱਟ’ ਦਾ ਆਧਾਰ ਨਹੀਂ ਬਣਦਾ, ਕਿਉਂਕਿ ਹਰ ਪ੍ਰਸਥਿਤੀ ਵਿਲੱਖਣ ਹੁੰਦੀ ਹੈ। ਇਸ ਬਾਰੇ ਨਿਰਣਾ ਕਰਦੇ ਸਮੇਂ ਕਿ ਕੀ ਸੁਰੱਖਿਆ ਵਾਸਤੇ ਬਿਜਲੀ ਸਪਲਾਈ ਬੰਦ ਕੀਤੀ ਜਾਵੇ ਜਾਂ ਨਹੀਂ, PG&E ਧਿਆਨ ਨਾਲ ਬਹੁਤ ਸਾਰੀਆਂ ਕਸੌਟੀਆਂ ਦੇ ਸੁਮੇਲ ਦੀ ਸਮੀਖਿਆ ਕਰਦੀ ਹੈ। ਇਹਨਾਂ ਕਾਰਕਾਂ ਵਿੱਚ ਨਿਮਨਲਿਖਤ ਸ਼ਾਮਲ ਹਨ, ਪਰ ਸੂਚੀ ਏਥੋਂ ਤੱਕ ਸੀਮਤ ਨਹੀਂ ਹੈ:

  • ਨੈਸ਼ਨਲ ਵੈਦਰ ਸਰਵੀਸ (National Weather Service) ਵੱਲੋਂ ਘੋਸ਼ਿਤ ਰੈੱਡ ਫਲੈਗ ਵਾਰਨਿੰਗ
  • ਨਮੀ ਦੇ ਨੀਵੇਂ ਪੱਧਰ, ਆਮ ਤੌਰ ’ਤੇ 20 ਪ੍ਰਤੀਸ਼ਤ ਅਤੇ ਇਸ ਤੋਂ ਘੱਟ
  • ਆਮ ਤੌਰ ’ਤੇ 25 ਮੀਲ ਪ੍ਰਤੀ ਘੰਟਾ (mph) ਤੋਂ ਵੱਧ ਗਤੀ ਵਾਲੀਆ ਟਿਕਾਊ ਤੇਜ਼-ਹਵਾਵਾਂ ਅਤੇ ਲਗਭਗ 45 ਮੀਲ ਪ੍ਰਤੀ ਘੰਟਾ (mph) ਦੀ ਗਤੀ ਨਾਲ ਵਗਣ ਵਾਲੇ ਤੇਜ਼ ਹਵਾ ਦੇ ਝੌਂਕਿਆਂ ਦੀ ਭਵਿੱਖਬਾਣੀ ਜੋ ਸਥਾਨ ਉੱਤੇ, ਅਤੇ ਸਾਈਟ-ਲਈ-ਵਿਸ਼ੇਸ਼ ਹਾਲਤਾਂ ਜਿਵੇਂ ਕਿ ਤਾਪਮਾਨ, ਭੂ-ਭਾਗ ਅਤੇ ਸਥਾਨਕ ਜਲਵਾਯੂ ’ਤੇ ਨਿਰਭਰ ਕਰਦੀ ਹੈ
  • ਜ਼ਮੀਨ ਉੱਤੇ ਖੁਸ਼ਕ ਈਂਧਨ ਦੀ ਸਥਿਤੀ ਅਤੇ ਜਿੰਦਾ ਬਨਸਪਤੀ (ਨਮੀ ਦੀ ਮਾਤਰਾ)
  • PG&E ਦੇ ਵਾਈਲਡਫਾਇਰ ਸੇਫਟੀ ਆਪਰੇਸ਼ਨਜ਼ ਸੈਂਟਰ (Wildfire Safety Operations Center) ਵੱਲੋਂ ਅਤੇ ਫੀਲਡ ਵਿੱਚ ਕੰਮ ਕਰਨ ਵਾਲੇ ਕਰਮਚਾਰੀ-ਦਲਾਂ ਵੱਲੋਂ ਮੌਕੇ-ਉੱਤੇ, ਨਾਲੋ-ਨਾਲ ਕੀਤੇ ਪ੍ਰੀਖਣ

ਮਹੱਤਵਪੂਰਨ ਤੌਰ ’ਤੇ, ਹਾਲਾਂਕਿ ਅਸੀਂ ਨੈਸ਼ਨਲ ਵੈਦਰ ਸਰਵਿਸ (National Weather Service) ਵੱਲੋਂ ਜਾਰੀ ਕੀਤੀਆਂ ਰੈੱਡ ਫਲੈਗ ਵਾਰਨਿੰਗਾਂ ਦੀ ਨਿਗਰਾਨੀ ਕਰਦੇ ਹਾਂ ਅਤੇ ਇਹਨਾਂ ’ਤੇ ਵਿਚਾਰ ਕਰਦੇ ਹਾਂ, ਪਰ ਰੈੱਡ ਫਲੈਗ ਵਾਰਨਿੰਗ ਦੇ ਜਾਰੀ ਹੋਣ ਨਾਲ ‘ਜਨਤਕ ਸਲਾਮਤੀ ਲਈ ਬਿਜਲੀ ਕੱਟ’ ਸਵੈਚਲਿਤ ਤੌਰ ’ਤੇ ਚਾਲੂ ਨਹੀਂ ਹੋ ਜਾਂਦਾ।

ਕਿਸੇ ਅਜਿਹੇ ਭਾਈਚਾਰੇ ਵਿੱਚ ਬਿਜਲੀ ਸਪਲਾਈ ਬੰਦ ਕਿਉਂ ਕੀਤੀ ਜਾਵੇਗੀ ਜੋ ਤੇਜ਼ ਹਵਾਵਾਂ ਦਾ ਸਾਹਮਣਾ ਨਹੀਂ ਕਰ ਰਿਹਾ?

ਜਨਤਕ ਸਲਾਮਤੀ ਲਈ ਬਿਜਲੀ ਕੱਟ ਨੂੰ ਸ਼ੁਰੂ ਕਰਨ ਬਾਰੇ ਫੈਸਲਾ ਕਰਦੇ ਵਕਤ ਤੇਜ਼ ਹਵਾਵਾਂ ਦੀਆਂ ਭਵਿੱਖਬਾਣੀਆਂ ਉਹਨਾਂ ਕਈ ਕਸੌਟੀਆਂ ਵਿੱਚੋਂ ਇੱਕ ਹਨ ਜਿਨ੍ਹਾਂ ’ਤੇ ਅਸੀਂ ਕਈ ਹੋਰ ਕਾਰਕਾਂ ਦੇ ਨਾਲ-ਨਾਲ ਵਿਚਾਰ ਕਰਦੇ ਹਾਂ ਜਿਵੇਂ ਕਿ ਬੇਹੱਦ ਨਾਜ਼ੁਕ ਹੱਦ ਤੱਕ ਖੁਸ਼ਕ ਬਨਸਪਤੀ ਅਤੇ ਮੌਕੇ-ਉੱਤੇ ਕੀਤੇ ਪ੍ਰੀਖਣਾਂ ਦੇ ਨਾਲ-ਨਾਲ ਨਮੀ ਦੇ ਬੇਹੱਦ ਨੀਵੇਂ ਪੱਧਰ ਹੋਣ ਬਾਰੇ ਭਵਿੱਖਬਾਣੀਆਂ।

ਹਾਲਾਂਕਿ ਹੋ ਸਕਦਾ ਹੈ ਤੁਸੀਂ ਕਿਸੇ ਅੱਗ ਲੱਗਣ ਦੇ ਉੱਚ ਖਤਰੇ ਵਾਲੇ ਇਲਾਕੇ ਵਿੱਚ, ਜਾਂ ਤੇਜ਼ ਹਵਾਵਾਂ ਦਾ ਸਾਹਮਣਾ ਕਰਨ ਵਾਲੇ ਇਲਾਕੇ ਵਿੱਚ ਨਾ ਰਹਿੰਦੇ ਹੋਵੋਂ, ਪਰ ਤੁਹਾਡੀ ਬਿਜਲੀ ਤਾਂ ਵੀ ਬੰਦ ਕੀਤੀ ਜਾ ਸਕਦੀ ਹੈ ਜੇ ਤੁਹਾਡਾ ਭਾਈਚਾਰਾ ਸਪਲਾਈ ਵਾਸਤੇ ਕਿਸੇ ਅਜਿਹੀ ਲਾਈਨ ’ਤੇ ਨਿਰਭਰ ਕਰਦਾ ਹੈ ਜੋ ਤੇਜ਼ ਝੌਂਕੇ ਵਾਲੀਆਂ ਹਵਾਵਾਂ ਅਤੇ ਖੁਸ਼ਕ ਹਾਲਤਾਂ ਦੇ ਨਾਲ-ਨਾਲ ਅੱਗ ਲੱਗਣ ਦੇ ਉੱਚ ਖਤਰੇ ਵਾਲੇ ਕਿਸੇ ਇਲਾਕੇ ਵਿੱਚੋਂ ਗੁਜ਼ਰਦੀ ਹੋਵੇ।

ਅਸੀਂ ਕਿਆਸ ਲਗਾਉਂਦੇ ਹਾਂ ਕਿ PG&E ਦੀ ਸਰਵਿਸ ਵਾਲੇ ਇਲਾਕੇ ਵਿੱਚ ਜਨਤਕ ਸਲਾਮਤੀ ਲਈ ਬਿਜਲੀ ਕੱਟ ਪ੍ਰਤੀ ਸਾਲ ਕਈ ਵਾਰ ਵਾਪਰ ਸਕਦੇ ਹਨ ਹਾਲਾਂਕਿ ਤੇਜ਼ੀ ਨਾਲ ਬਦਲਦੀਆਂ ਵਾਤਾਵਰਣਕ ਹਾਲਤਾਂ ਨੂੰ ਦੇਖਦੇ ਹੋਏ ਨਿਸ਼ਚਿਤਤਾ ਨਾਲ ਇਹ ਭਵਿੱਖਬਾਣੀ ਕਰਨੀ ਅਸੰਭਵ ਹੈ ਕਿ ਅੱਗ ਲੱਗਣ ਦੇ ਵਧੇ ਹੋਏ ਖਤਰੇ ਦੇ ਨਾਲ-ਨਾਲ, ਤੇਜ਼ ਝੌਂਕੇ ਵਾਲੀਆਂ ਤੇਜ਼ ਹਵਾਵਾਂ ਅਤੇ ਖੁਸ਼ਕ ਹਾਲਤਾਂ ਕਦੋਂ, ਕਿੱਥੇ ਅਤੇ ਕਿੰਨ੍ਹੇ ਕੁ ਵਕਫੇ ਬਾਅਦ ਵਾਪਰਨਗੀਆਂ।

ਹਾਲਾਂਕਿ ਅੱਗ ਲੱਗਣ ਦੇ ਉੱਚ ਖਤਰੇ ਵਾਲੇ ਇਲਾਕੇ ਵਿਚਲੇ ਗਾਹਕਾਂ ਦੇ ਪ੍ਰਭਾਵਿਤ ਹੋਣ ਦੀ ਵਧੇਰੇ ਸੰਭਾਵਨਾ ਹੈ, ਪਰ ਕਿਸੇ ਵੀ ਗਾਹਕ ਦੀ ਬਿਜਲੀ ਬੰਦ ਕੀਤੀ ਜਾ ਸਕਦੀ ਹੈ ਜੇ ਉਸਦਾ ਭਾਈਚਾਰਾ ਕਿਸੇ ਅਜਿਹੀ ਲਾਈਨ ’ਤੇ ਨਿਰਭਰ ਕਰਦਾ ਹੈ ਜੋ ਅੱਗ ਲੱਗਣ ਦੇ ਉੱਚ ਖਤਰੇ ਵਾਲੇ ਕਿਸੇ ਇਲਾਕੇ ਵਿੱਚੋਂ ਲੰਘਦੀ ਹੈ। ਅਸੀਂ ਆਪਣੇ ਸਾਰੇ ਗਾਹਕਾਂ ਨੂੰ ਇਸ ਸੰਭਾਵਨਾ ਵਾਸਤੇ ਤਿਆਰ ਹੋਣ ਲਈ ਕਹਿੰਦੇ ਹਾਂ ਚਾਹੇ ਉਹ ਕਿਤੇ ਵੀ ਰਹਿੰਦੇ ਜਾਂ ਕੰਮ ਕਰਦੇ ਹੋਣ।